Episodios

  • ਛੋਟੀ ਸ਼ੁਰੂਆਤ ਤੋਂ ਵੱਡੀ ਕਾਮਯਾਬੀ ਤੱਕ: ਭਾਰਤੀ ਮੂਲ ਦੇ ਆਸਟ੍ਰੇਲੀਆਈ ਪ੍ਰਵਾਸੀਆਂ ਦੀ ਸਫਲਤਾ ਕਹਾਣੀ
    Jan 14 2026
    ਬਹੁਤ ਸਾਰੇ ਪੰਜਾਬੀ ਵੱਡੇ ਟੀਚਿਆਂ ਨਾਲ ਆਸਟ੍ਰੇਲੀਆ ਪਰਵਾਸ ਕਰਦੇ ਹਨ, ਪਰ ਸਫਲਤਾ ਦਾ ਰਸਤਾ ਇੰਨਾ ਸੌਖਾ ਨਹੀਂ ਹੁੰਦਾ। ਐਸ ਬੀ ਐਸ ਪੰਜਾਬੀ ਨੇ ਅਜਿਹੇ ਪੰਜਾਬੀ ਪ੍ਰਵਾਸੀਆਂ ਨਾਲ ਗੱਲ ਕੀਤੀ ਹੈ ਜਿਨ੍ਹਾਂ ਨੇ ਛੋਟੀ ਸ਼ੁਰੂਆਤ ਕੀਤੀ, ਪਰ ਅੱਜ ਉਹ ਆਸਟ੍ਰੇਲੀਆ ਦੇ ਸਫਲ ਕਾਰੋਬਾਰੀਆਂ ਵਿੱਚ ਸ਼ੁਮਾਰ ਹੁੰਦੇ ਹਨ। ਕੀ ਹਨ ਉਹਨਾਂ ਦੀ ਕਾਮਯਾਬੀ ਦੇ ਗੁਰ? ਸੈਟੇਲਾਈਟ ਨਿਰਮਾਤਾ ਕੰਪਨੀ ਦੇ ਮਾਲਕ ਜਸਪਾਲ ਸਰਾਏ ਤੋਂ ਲੈ ਕੇ ਮੈਡੀਕਲ ਜਗਤ ਦੇ ਧੁਰੰਧਰ ਮਨੂ ਕਲਾ ਅਤੇ ਰਸੋਈ ਦੇ ਰਾਜਾ ਅਤੁਲ ਚਾਨਨ ਤੱਕ-ਸੁਣੋ ਪੰਜਾਬੀ ਪ੍ਰਵਾਸੀਆਂ ਦੀ ਸਫਲਤਾ ਦੇ ਰਾਜ਼, ਉਹਨਾਂ ਦੀ ਹੀ ਜ਼ੁਬਾਨੀ, ਐਸ ਬੀ ਐਸ ਪੰਜਾਬੀ ਦੇ ਇਸ ਪੌਡਕਾਸਟ ਰਾਹੀਂ।
    Más Menos
    24 m
  • ਖ਼ਬਰਨਾਮਾ: ਈਰਾਨ ਵਿੱਚ ਪ੍ਰਦਰਸ਼ਨਕਾਰੀ ਨੂੰ ਮੌਤ ਦੀ ਸਜ਼ਾ, ਬੋਂਡਾਈ ਹਮਲੇ ਬਾਅਦ ਸਹਾਇਤਾ ਅਤੇ ਪੰਜਾਬ–ਆਸਟ੍ਰੇਲੀਆ ਤੋਂ ਅਹਿਮ ਖਬਰਾਂ
    Jan 14 2026
    ਈਰਾਨ ਵਿੱਚ ਸਰਕਾਰ ਵਿਰੋਧੀ ਪ੍ਰਦਰਸ਼ਨਕਾਰੀ ਨੂੰ ਮੌਤ ਦੀ ਸਜ਼ਾ ‘ਤੇ ਮਨੁੱਖੀ ਅਧਿਕਾਰ ਗਰੁੱਪਾਂ ਦੀ ਤਿੱਖੀ ਪ੍ਰਤੀਕਿਰਿਆ ਆਈ ਹੈ। ਉੱਧਰ ਆਸਟ੍ਰੇਲੀਆ ਵਿੱਚ ਬੋਂਡਾਈ ਹਮਲੇ ਬਾਅਦ ਪੀੜਤਾਂ ਲਈ ਸਹਾਇਤਾ, ਫੁੱਟਬ੍ਰਿਜ਼ ਨੂੰ ਲੈ ਕੇ ਚਰਚਾ ਅਤੇ ਵੈਸਟਰਨ ਆਸਟ੍ਰੇਲੀਆ ਦੇ ਸਕੂਲਾਂ ਤੋਂ ਲੇਖਕ ਦੀਆਂ ਕਿਤਾਬਾਂ ਹਟਾਉਣ ਦਾ ਫੈਸਲਾ ਸੁਰਖੀਆਂ ‘ਚ ਹੈ। ਇਸਦੇ ਨਾਲ ਹੀ ਪੰਜਾਬ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਲਾਪਤਾ ਸਰੂਪਾਂ ਦੇ ਮਾਮਲੇ ਅਤੇ ਅਕਾਲ ਤਖ਼ਤ–ਮੁੱਖ ਮੰਤਰੀ ਮੁਲਾਕਾਤ ਨੂੰ ਲੈ ਕੇ ਸਿਆਸੀ ਸਰਗਰਮੀ ਤੇਜ਼ ਹੋਈ ਹੈ।
    Más Menos
    4 m
  • ਸੁਣੋ ਐਸ ਬੀ ਐਸ ਪੰਜਾਬੀ ਦਾ ਪੂਰਾ ਪ੍ਰੋਗਰਾਮ
    Jan 14 2026
    ਐਸਬੀਐਸ ਪੰਜਾਬੀ ਦੇ ਇਸ ਪ੍ਰੋਗਰਾਮ ਵਿੱਚ ਵਿਕਟੋਰੀਆ ਸੂਬੇ ਵਿੱਚ ਲੱਗੀ ਭਿਆਨਕ ਬੁਸ਼ਫਾਇਰ ਨਾਲ ਜੁੜੇ ਅਪਡੇਟ ਅਤੇ ਰਾਹਤ ਕਾਰਜਾਂ ਵਿੱਚ ਜੁਟੇ ਪ੍ਰਵਾਸੀ ਪੰਜਾਬੀਆਂ ਵਲੋਂ ਨਿਭਾਈਆਂ ਜਾ ਰਹੀਆਂ ਸੇਵਾਵਾਂ ਦਾ ਵੇਰਵਾ ਵੀ ਸ਼ਾਮਿਲ ਹੈ। ਸਿਡਨੀ ਬੋਂਡਾਈ ਬੀਚ ਅੱਤਵਾਦੀ ਹਮਲੇ ਦੀ ਜਾਂਚ ਸਬੰਧੀ ਰਾਇਲ ਕਮਿਸ਼ਨ ਦੇ ਗਠਨ ਸਬੰਧੀ ਰਿਪੋਰਟ ਦੇ ਨਾਲ-ਨਾਲ ਚੋਣਵੀਆਂ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਖ਼ਬਰਾਂ ਤੋਂ ਇਲਾਵਾ ‘ਪੰਜਾਬੀ ਡਾਇਰੀ’ ਰਾਹੀਂ ਪੰਜਾਬ ਦੇ ਮੌਜੂਦਾ ਸਿਆਸੀ ਅਤੇ ਸਮਾਜਿਕ ਹਾਲਾਤ ਬਾਰੇ ਜਾਣਕਾਰੀ ਹਾਸਿਲ ਕਰ ਸਕਦੇ ਹੋ। ਹੋਰ ਵੇਰਵੇ ਲਈ ਸੁਣੋ ਇਹ ਪੂਰਾ ਪ੍ਰੋਗਰਾਮ...
    Más Menos
    44 m
  • Bondi Beach Shooting: ਕੀ ਰਾਇਲ ਕਮਿਸ਼ਨ ਰਾਹੀਂ ਫੈਡਰਲ ਸਰਕਾਰ ਸਮਾਜਿਕ ਏਕਤਾ ਅਤੇ ਕੱਟੜਤਾ ਦੀ ਸਮੱਸਿਆ ਨੂੰ ਹੱਲ ਕਰ ਪਾਏਗੀ?
    Jan 13 2026
    ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ੀ ਨੇ ਬੌਂਡਾਈ ਅੱਤਵਾਦੀ ਹਮਲੇ ਅਤੇ ਵਧ ਰਹੇ ਯਹੂਦੀ ਵਿਰੋਧੀ ਰਵਈਏ ਦੀ ਜਾਂਚ ਲਈ ਇੱਕ ਫੈਡਰਲ ਰਾਇਲ ਕਮਿਸ਼ਨ ਦਾ ਐਲਾਨ ਕੀਤਾ ਹੈ। ਇਸ ਦੀ ਅਗਵਾਈ ਹਾਈ ਕੋਰਟ ਦੀ ਸਾਬਕਾ ਜਸਟਿਸ ਵਰਜੀਨੀਆ ਬੈੱਲ ਕਰਨਗੇ ਅਤੇ ਇਸ ਵਿੱਚ ਡੈਨਿਸ ਰਿਚਰਡਸਨ ਦੁਆਰਾ ਇੱਕ ਰਾਸ਼ਟਰੀ ਸੁਰੱਖਿਆ ਸਮੀਖਿਆ ਵੀ ਸ਼ਾਮਲ ਕੀਤੀ ਜਾਵੇਗੀ। ਹਾਲਾਂਕਿ ਜਾਂਚ ਦਾ ਉਦੇਸ਼ ਦਸੰਬਰ 2026 ਤੱਕ ਸਮਾਜਿਕ ਏਕਤਾ ਨੂੰ ਉਤਸ਼ਾਹਿਤ ਕਰਨਾ ਅਤੇ ਕੱਟੜਤਾ ਦਾ ਹੱਲ ਕਰਨਾ ਹੈ, ਪਰ ਮਾਹਿਰਾਂ ਦਾ ਕਹਿਣਾ ਹੈ ਕਿ ਇਸ ਕਮਿਸ਼ਨ ਦੀ ਸਫਲਤਾ ਬੋਲਣ ਦੀ ਆਜ਼ਾਦੀ ਅਤੇ ਨਫ਼ਰਤ ਭਰੇ ਭਾਸ਼ਣ ਵਿਚਕਾਰ ਨਾਜ਼ੁਕ ਸੰਤੁਲਨ ਬਣਾਈ ਰੱਖਣ ’ਤੇ ਨਿਰਭਰ ਕਰੇਗੀ। ਹੋਰ ਵੇਰਵੇ ਲਈ ਸੁਣੋ ਇਹ ਰਿਪੋਰਟ
    Más Menos
    7 m
  • ਪਰਥ ਤੋਂ ਪੰਜਾਬ ਤੱਕ: ਛੋਟੀ ਧੀ ਦੀ ਲੋਹੜੀ ਲਈ ਪਰਿਵਾਰ ਦੀ ਖਾਸ ਯਾਤਰਾ
    Jan 13 2026
    ਦੇ ਧੀਆਂ ਦੀ ਮਾਂ, ਪ੍ਰਦੀਪ ਕੌਰ ਆਸਟ੍ਰੇਲੀਆ ਦੇ ਪਰਥ ਸ਼ਹਿਰ ਵਿੱਚ ਰਹਿੰਦੇ ਹਨ। ਇਸ ਸਾਲ ਉਹ ਆਪਣੀ ਛੋਟੀ ਬੇਟੀ ਅੰਨਦ ਕੌਰ ਦੀ ਲੋਹੜੀ ਮਨਾਉਣ ਲਈ ਪੂਰੇ ਪਰਿਵਾਰ ਨਾਲ ਪੰਜਾਬ ਦੇ ਸ਼ਹਿਰ ਫਰੀਦਕੋਟ ਪਹੁੰਚੇ ਹੋਏ ਹਨ। ਕੁਝ ਸਾਲ ਪਹਿਲਾਂ ਉਨ੍ਹਾਂ ਨੇ ਵੱਡੀ ਬੇਟੀ ਸਹਿਜ ਕੌਰ ਦੀ ਲੋਹੜੀ ਪਰਥ ਦੀਆਂ ਗਰਮੀਆਂ ਵਿੱਚ ਮਨਾਈ ਸੀ, ਪਰ ਇਸ ਵਾਰ ਛੋਟੀ ਬੇਟੀ ਦੀ ਲੋਹੜੀ ਪੰਜਾਬ ਦੇ ਸਿਆਲ ਵਿੱਚ ਦਾਦੀਆਂ-ਨਾਨੀਆਂ ਦੇ ਪਿਆਰ, ਪਰਿਵਾਰ ਦੀ ਰੌਣਕ ਅਤੇ ਮਾਹੌਲ ਦੀ ਗਰਮੀ ਨਾਲ ਮਨਾਈ ਜਾ ਰਹੀ ਹੈ। ਆਓ ਸੁਣਦੇ ਹਾਂ ਉਨ੍ਹਾਂ ਨਾਲ ਕੀਤੀ ਪੂਰੀ ਗੱਲਬਾਤ।
    Más Menos
    10 m
  • ਖ਼ਬਰਨਾਮਾ: ਆਸਟ੍ਰੇਲੀਆ ਸਰਕਾਰ ਦੀ ਈਰਾਨ ਨੂੰ ਸਖ਼ਤ ਚੇਤਾਵਨੀ
    Jan 13 2026
    ਆਸਟ੍ਰੇਲੀਆ ਦੀ ਸਰਕਾਰ ਨੇ ਈਰਾਨ ਨੂੰ ਸਖ਼ਤ ਚੇਤਾਵਨੀ ਜਾਰੀ ਕੀਤੀ ਹੈ। ਇਰਾਨ ਵਿੱਚ ਸ਼ਾਸਨ ਵਿਰੋਧੀ ਪ੍ਰਦਰਸ਼ਨਾਂ ਵਿੱਚ ਮਰਨ ਵਾਲਿਆਂ ਦੀ ਗਿਣਤੀ 500 ਤੋਂ ਵੱਧ ਹੋ ਗਈ ਹੈ। ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ੀ ਨੇ ਈਰਾਨੀ ਸਰਕਾਰ ਨੂੰ ਇੱਕ 'ਦਮਨਕਾਰੀ ਸ਼ਾਸਨ' ਦੱਸਿਆ ਹੈ। ਇਸ ਖਬਰ ਸਮੇਤ ਦਿਨ ਭਰ ਦੀਆਂ ਹੋਰ ਅਹਿਮ ਖਬਰਾਂ ਇਸ ਪੌਡਕਾਸਟ ਰਾਹੀਂ ਜਾਣੋ।
    Más Menos
    5 m
  • ਲੋਹੜੀ ਦੀਆਂ ਰਵਾਇਤਾਂ ਆਸਟ੍ਰੇਲੀਆ ਵਿੱਚ
    Jan 13 2026
    ਲੋਹੜੀ ਪੰਜਾਬੀ ਤਿਉਹਾਰ ਹੈ ਜੋ ਫਸਲ ਦੀ ਕਟਾਈ, ਮੌਸਮ ਦੇ ਬਦਲਾਅ, ਨਵੇਂ ਬੱਚੇ ਜਾਂ ਨਵ-ਵਿਆਹੇ ਜੋੜਿਆਂ ਦੀ ਖੁਸ਼ੀ ਮਨਾਉਂਦਾ ਹੈ। ਆਸਟ੍ਰੇਲੀਆ ਵਿੱਚ ਰਹਿਣ ਵਾਲੇ ਪੰਜਾਬੀਆਂ ਨੇ ਦੱਸਿਆ ਕਿ ਉਹ ਕਿਵੇਂ ਕਾਨੂੰਨ ਦਾ ਪਾਲਣ ਕਰਦਿਆਂ ਇਸ ਤਿਉਹਾਰ ਦੀ ਖੁਸ਼ੀ ਮਨਾਉਂਦੇ ਹਨ। ਗਰਮ ਆਸਟ੍ਰੇਲੀਆਈ ਗਰਮੀ ਅਤੇ ਅੱਗ-ਪਾਬੰਦੀਆਂ ਦੇ ਬਾਵਜੂਦ, ਤਿਲ, ਗੁਰ, ਮੂੰਗਫਲੀ ਵਰਗੀਆਂ ਰਵਾਇਤੀ ਚੀਜ਼ਾਂ ਖਾ ਕੇ ਲੋਹੜੀ ਮਨਾਉਣਾ ਪੰਜਾਬੀ ਭਾਈਚਾਰੇ ਵਿੱਚ ਗੱਲ-ਬਾਤ ਦਾ ਵਿਸ਼ਾ ਬਣ ਜਾਂਦਾ ਹੈ।
    Más Menos
    12 m
  • ਪੰਜਾਬੀ ਡਾਇਰੀ: ਸਿਆਸਤ, ਕੂਟਨੀਤੀ ਅਤੇ ਖੇਡਾਂ ’ਚ ਉਥਲ-ਪੁਥਲ: ਮਗਨਰੇਗਾ ਵਿਰੋਧ ਤੋਂ ਵਿਦੇਸ਼ ਨੀਤੀ ਦੇ ਸੰਕਟ ਤੱਕ
    Jan 13 2026
    ਭਾਰਤ ਦੀ ਸਿਆਸਤ ਵਿੱਚ ਮਗਨਰੇਗਾ ਨੂੰ ਲੈ ਕੇ ਕਾਂਗਰਸ ਦਾ ਵਿਆਪਕ ਵਿਰੋਧ, ਪੰਜਾਬ ਵਿੱਚ ਫਿਰਕੂ ਤਣਾਅ ਪੈਦਾ ਕਰਨ ਦੀਆਂ ਕੋਸ਼ਿਸ਼ਾਂ ’ਤੇ ਸਰਕਾਰ ਦੀ ਸਖ਼ਤ ਚੇਤਾਵਨੀ ਅਤੇ ਮਮਤਾ ਬੈਨਰਜੀ ਵਿਰੁੱਧ ਈਡੀ ਦੀ ਸੁਪਰੀਮ ਕੋਰਟ ਵਿੱਚ ਅਰਜ਼ੀ, ਇਹ ਸਭ ਘਟਨਾਵਾਂ ਇੱਕ ਗੰਭੀਰ ਸਿਆਸੀ ਮਾਹੌਲ ਵੱਲ ਇਸ਼ਾਰਾ ਕਰਦੀਆਂ ਹਨ। ਇਸਦੇ ਨਾਲ ਹੀ ਅਮਰੀਕਾ ਨਾਲ ਭਾਰਤ ਦੇ ਸਬੰਧਾਂ ਵਿੱਚ ਆ ਰਹੀ ਤਣਾਅਪੂਰਨ ਸਥਿਤੀ ਨੇ ਵਿਦੇਸ਼ ਨੀਤੀ ਨੂੰ ਚਰਚਾ ਦੇ ਕੇਂਦਰ ਵਿੱਚ ਲਿਆ ਦਿੱਤਾ ਹੈ। ਦੂਜੇ ਪਾਸੇ, ਕੌਮੀ ਸਕੂਲ ਖੇਡਾਂ ਵਿੱਚ ਪੰਜਾਬ ਦੀ ਸ਼ਾਨਦਾਰ ਜਿੱਤ ਅਤੇ ਕ੍ਰਿਕਟ ਵਿੱਚ ਸ਼ੁਭਮਨ ਗਿੱਲ ਦੇ ਬਿਆਨ ਨੇ ਖੇਡ ਮੈਦਾਨ ਤੋਂ ਹੌਸਲਾ ਅਫ਼ਜ਼ਾਈ ਦੀ ਖ਼ਬਰ ਵੀ ਦਿੱਤੀ ਹੈ।
    Más Menos
    6 m
adbl_web_global_use_to_activate_DT_webcro_1694_expandible_banner_T1