SBS Punjabi - ਐਸ ਬੀ ਐਸ ਪੰਜਾਬੀ Podcast Por SBS arte de portada

SBS Punjabi - ਐਸ ਬੀ ਐਸ ਪੰਜਾਬੀ

SBS Punjabi - ਐਸ ਬੀ ਐਸ ਪੰਜਾਬੀ

De: SBS
Escúchala gratis

Independent news and stories connecting you to life in Australia and Punjabi-speaking Australians. - ਤਾਜ਼ਾ-ਤਰੀਨ ਖ਼ਬਰਾਂ ਅਤੇ ਕਹਾਣੀਆਂ ਜੋ ਤੁਹਾਨੂੰ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲ਼ੇ ਆਸਟ੍ਰੇਲੀਅਨ ਲੋਕਾਂ ਨਾਲ਼ ਜੋੜਦੀਆਂ ਹਨ।Copyright 2025, Special Broadcasting Services Ciencias Sociales Política y Gobierno
Episodios
  • ਖ਼ਬਰਾਂ ਫਟਾਫੱਟ: ਆਸਟ੍ਰੇਲੀਆ, ਦੁਨੀਆ ਅਤੇ ਭਾਰਤ ਤੋਂ ਹਫ਼ਤੇ ਦੀਆਂ ਵੱਡੀਆਂ ਖ਼ਬਰਾਂ, ਜਾਣੋ ਕੁਝ ਹੀ ਮਿੰਟਾਂ 'ਚ
    Mar 27 2026
    ਫੈਡਰਲ ਪਾਰਲੀਮੈਂਟ ਨੇ ਨਵੇਂ ਕਾਨੂੰਨਾਂ ਨੂੰ ਮਨਜ਼ੂਰੀ ਦੇ ਦਿੱਤੀ ਹੈ, ਜਿਸ ਤਹਿਤ ਗਾਹਕਾਂ ਤੋਂ ਪੈਟਰੋਲ ਦੀਆਂ ਨਾਜਾਇਜ਼ ਕੀਮਤਾਂ ਵਸੂਲਣ ਵਾਲੇ ਪੈਟਰੋਲ ਸਟੇਸ਼ਨਾਂ ਅਤੇ ਸਪਲਾਇਰਾਂ 'ਤੇ ਹੁਣ ਦੁੱਗਣਾ ਜੁਰਮਾਨਾ ਲਗਾਇਆ ਜਾਵੇਗਾ। ਮੱਧ ਪੂਰਬ ਵਿੱਚ ਜੰਗ ਛਿੜਨ ਕਾਰਨ ਤੇਲ ਦੀਆਂ ਕੀਮਤਾਂ ਵਿੱਚ ਭਾਰੀ ਉਛਾਲ ਆਇਆ ਹੈ, ਪਰ ਹੁਣ ਜਿਹੜੇ ਸਟੇਸ਼ਨ ਬਿਨ੍ਹਾ ਵਜ੍ਹਾ ਤੇਲ ਦੀਆਂ ਕੀਮਤਾਂ ਵਧਾਉਣਗੇ, ਉਨ੍ਹਾਂ ਨੂੰ 100 ਮਿਲੀਅਨ ਡਾਲਰ ਤੱਕ ਦਾ ਜੁਰਮਾਨਾ ਹੋ ਸਕਦਾ ਹੈ। ਇਹ ਅਤੇ ਇਸ ਹਫ਼ਤੇ ਦੀਆਂ ਹੋਰ ਆਸਟ੍ਰੇਲੀਅਨ, ਕੌਮਾਂਤਰੀ ਅਤੇ ਭਾਰਤੀ ਖ਼ਬਰਾਂ ਜਾਨਣ ਲਈ ਸੁਣੋ ਇਹ ਪੌਡਾਕਸਟ...
    Más Menos
    5 m
  • ਖ਼ਬਰਨਾਮਾ: ਈਂਧਨ ਦੀ ਕਮੀ ਦੇ ਚਲਦੇ ਆਸਟ੍ਰੇਲੀਆਈ ਸਰਕਾਰ ਨੇ ਕੀਤੇ ਨਵੇਂ ਸਪਲਾਈ ਸੌਦੇ
    Mar 27 2026
    ਆਸਟ੍ਰੇਲੀਆ ਵਿੱਚ ਈਂਧਨ ਦੀ ਕਮੀ ਦੇ ਆਰਥਿਕ ਪ੍ਰਭਾਵਾਂ ਦਰਮਿਆਨ ਪ੍ਰਧਾਨ ਮੰਤਰੀ ਐਂਥਨੀ ਅੈਲਬਨੀਜ਼ੀ ਨੇ ਲੋਕਾਂ ਨੂੰ ਭਰੋਸਾ ਦਿਵਾਇਆ ਹੈ ਕਿ ਸਰਕਾਰ ਵੱਲੋਂ ਸਪਲਾਈ ਨੂੰ ਸਥਿਰ ਬਣਾਉਣ ਲਈ ਤੁਰੰਤ ਕਦਮ ਚੁੱਕੇ ਜਾ ਰਹੇ ਹਨ। ਇਸ ਤਹਿਤ ਚੀਨ ਸਮੇਤ ਹੋਰ ਦੇਸ਼ਾਂ ਤੋਂ ਈਂਧਨ ਦੇ ਟੈਂਕਰ ਮੰਗਵਾਏ ਗਏ ਹਨ। ਨਾਲ ਹੀ, ਰਾਸ਼ਟਰੀ ਕੈਬਨਿਟ ਦੀ ਮੀਟਿੰਗ ਬੁਲਾਈ ਗਈ ਹੈ ਜਿਸ ਵਿੱਚ ਨਵੇਂ ਨਿਯੁਕਤ ਕੋਆਰਡੀਨੇਟਰ ਨਾਲ ਮਿਲਕੇ ਸੰਕਟ ਨਾਲ ਨਜਿੱਠਣ ਲਈ ਹੋਰ ਰਣਨੀਤੀਆਂ ‘ਤੇ ਵੀ ਵਿਚਾਰ ਕੀਤਾ ਜਾਵੇਗਾ। ਇਹ ਅਤੇ ਹੋਰ ਖ਼ਬਰਾਂ ਲਈ ਸੁਣੋ ਇਹ ਪੌਡਕਾਸਟ
    Más Menos
    5 m
  • ਵਿਕਟੋਰੀਆ ਦੇ ਸਰਕਾਰੀ ਸਕੂਲਾਂ ਵਿੱਚ ਪੰਜਾਬੀ ਅਤੇ ਹਿੰਦੀ ਭਾਸ਼ਾ ਦੀ ਸਿੱਖਿਆ ਦਾ ਵਿਸਤਾਰ ਕੀਤਾ ਜਾ ਰਿਹਾ ਹੈ
    Mar 27 2026
    ਵਿਕਟੋਰੀਆ ਸਰਕਾਰ ਨੇ ਸਰਕਾਰੀ ਸਕੂਲਾਂ ਵਿੱਚ ਪਹਿਲਾਂ ਹੀ ਪੜਾਈ ਜਾ ਰਹੀ ਪੰਜਾਬੀ ਅਤੇ ਹਿੰਦੀ ਭਾਸ਼ਾ ਨੂੰ ਹੁਣ ਹੋਰ ਜਿਆਦਾ ਵਧਾਉਣ ਦਾ ਐਲਾਨ ਕੀਤਾ ਹੈ। ਇਸ ਤਹਿਤ 18 ਨਵੇਂ ਅਧਿਆਪਕ ਨਿਯੁਕਤ ਕੀਤੇ ਜਾਣਗੇ ਜੋ ਵਿਦਿਆਰਥੀਆਂ ਨੂੰ ਆਪਣੀ ਮਾਤ ਭਾਸ਼ਾ ਨਾਲ ਜੋੜਨ ਵਿੱਚ ਮਦਦ ਕਰਨਗੇ। ਚਾਰ ਸਾਲਾ ਸਕਾਲਰਸ਼ਿਪ ਪ੍ਰੋਗਰਾਮ ਰਾਹੀਂ ਹੋਰ ਅਧਿਆਪਕਾਂ ਨੂੰ ਵੀ ਭਾਸ਼ਾ ਸਿੱਖਿਆ ਵੱਲ ਪ੍ਰੇਰਤ ਕਰ ਕੇ ਕਾਰਜਬਲ ਮਜ਼ਬੂਤ ਕੀਤਾ ਜਾ ਰਿਹਾ ਹੈ। ਹੋਰ ਵੇਰਵੇ ਲਈ ਇਹ ਪੌਡਕਾਸਟ ਸੁਣੋ
    Más Menos
    9 m
Todavía no hay opiniones